Benefits of Beard – Latest Report of America’s Doctors

ਨਵੀਂ ਦਿੱਲੀ: ਆਮ ਤੌਰ ‘ਤੇ ਦਾੜ੍ਹੀ ਰੱਖਣ ਨੂੰ ਲੋਕ ਚੰਗਾ ਨਹੀਂ ਮੰਨਦੇ ਇਸ ਲਈ ਉਹ ਕਲੀਨ ਸ਼ੇਵ ਰਹਿਣਾ ਪਸੰਦ ਕਰਦੇ ਹਨ, ਪਰ ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਜਿਹੜੇ ਲੋਕ ਆਪਣੇ ਚਿਹਰੇ ‘ਤੇ ਸੰਘਣੀ ਦਾੜ੍ਹੀ ਰੱਖਦੇ ਹਨ ਉਹ ਕਈ ਬਿਮਾਰੀਆਂ ਤੋਂ ਖ਼ੁਦ ਨੂੰ ਦੂਰ ਕਰ ਲੈਂਦੇ ਹਨ। ਇੱਕ ਤਾਜ਼ਾ ਅਧਿਐਨ ਤਾਂ ਇਹੀ ਕਹਿਣਾ ਹੈ। ਇਹ ਅਧਿਐਨ ਅਮਰੀਕਾ ਦੇ ਇੱਕ ਹਸਪਤਾਲ ਵਿੱਚ ਕੀਤਾ ਗਿਆ ਹੈ।

ਅਮਰੀਕਾ ਦੇ ਇੱਕ ਹਸਪਤਾਲ ਵਿੱਚ ਕੀਤਾ ਗਿਆ ਅਧਿਐਨ ‘ਜਰਨਲ ਆਫ਼ ਹਾਸਪਿਟਲ ਇਨਫੈਕਸ਼ਨ’ ਵਿੱਚ ਛਪਿਆ ਹੈ। ਹਸਪਤਾਲ ਦੇ ਕਰੀਬ 408 ਸਟਾਫ਼ ਦੇ ਚਿਹਰੇ ਨੂੰ ਕਲੀਨ ਸ਼ੇਵ ਕੀਤਾ ਗਿਆ। ਅਜਿਹਾ ਕਰਨ ਦਾ ਇੱਕ ਵਾਜਬ ਕਾਰਨ ਵੀ ਸੀ। ਅਸੀਂ ਸਾਰੇ ਜਾਣਦੇ ਹਾਂ ਕਿ ਹਸਪਤਾਲ ਇੱਕ ਅਜਿਹੀ ਜਗ੍ਹਾ ਹੁੰਦੀ ਹੈ ਜਿੱਥੇ ਇਨਫੈਕਸ਼ਨ ਸਭ ਤੋਂ ਜ਼ਿਆਦਾ ਹੁੰਦਾ ਹੈ। ਹਸਪਤਾਲ ਹੀ ਅਜਿਹੀ ਜਗ੍ਹਾ ਹੁੰਦੀ ਹੈ ਜਿੱਥੇ ਇੱਕ ਹੱਥ ਤੋਂ ਦੂਸਰੇ ਹੱਥ ਬੈਕਟੀਰੀਆ ਆਸਾਨੀ ਨਾਲ ਫੈਲ ਸਕਦੇ ਹਨ। ਹੱਥ, ਸਫ਼ੇਦ ਕੋਟ, ਟਾਈ ਅਤੇ ਔਜ਼ਾਰ ਇੰਨਾ ਸਾਰਿਆਂ ਨੂੰ ਬੈਕਟੀਰੀਆ ਦੇ ਫੈਲਣ ਦੇ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ ਪਰ ਦਾੜ੍ਹੀ ਬਾਰੇ ਵਿੱਚ ਲੋਕ ਘੱਟ ਹੀ ਬੋਲਦੇ ਹਨ।


ਖ਼ੋਜੀ ਇਹ ਜਾਣ ਕੇ ਹੈਰਾਨ ਰਹਿ ਗਏ ਕਿ ਕਲੀਨ ਸ਼ੇਵ ਲੋਕਾਂ ਨੂੰ ਦਾੜ੍ਹੀ ਰੱਖਣ ਵਾਲਿਆਂ ਦੀ ਤੁਲਨਾ ਵਿੱਚ ਚਿਹਰੇ ‘ਤੇ ਥੋੜ੍ਹੀ ਅਜੀਬ ਜਿਹੀ ਅਣਚਾਹੀ ਤਕਲੀਫ਼ ਮਹਿਸੂਸ ਹੋਈ। ਜਿੰਨਾ ਲੋਕਾਂ ਨੇ ਦਾੜ੍ਹੀ ਨਹੀਂ ਰੱਖੀ ਸੀ ਉਨ੍ਹਾਂ ਦੇ ਕਲੀਨ ਸ਼ੇਵ ਚਿਹਰੇ ‘ਤੇ ‘ਮਿਥਾਈਮਿਲਨਿ ਰੇਸਿਸਟੇਂਸ ਸਟਾਫ਼ ਏਨਾਰਸ’ ਦੇ ਹੋਣ ਦੀ ਤਿੰਨ ਗੁਣਾਂ ਜ਼ਿਆਦਾ ਸੰਭਾਵਨਾ ਪਾਈ ਗਈ। ਖ਼ੋਜੀਆਂ ਨੇ ਮੰਨਿਆਂ ਕਿ ਕਲੀਨ ਸ਼ੇਵ ਚਿਹਰੇ ‘ਤੇ ਅਜਿਹੀਆਂ ਸੂਖਮ ਖਰੋਚਾਂ ਹੁੰਦੀਆਂ ਹਨ ਜਿਹੜੀਆਂ ਬੈਕਟੀਰੀਆ ਨੂੰ ਪੈਦਾ ਹੋਣ ਦਾ ਪੂਰਾ ਸਥਾਨ ਦੇ ਦਿੰਦੀਆਂ ਹਨ, ਪਰ ਦਾੜ੍ਹੀ ਅਜਿਹੇ ਬੈਕਟੀਰੀਆ ਤੋਂ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਦੀ ਹੈ। ਇਸ ਤੋਂ ਇਲਾਵਾ ਵੀ ਕਈ ਅਧਿਐਨ ਹੋਏ ਹਨ ਉਹ ਕੀ ਕਹਿੰਦੇ ਹਨ ਜਾਣਦੇ ਹਾਂ।

ਦਾੜ੍ਹੀ ਰੱਖਣ ਦੇ ਇਹ 5 ਫ਼ਾਇਦਿਆਂ ਬਾਰੇ ਨਹੀਂ ਜਾਣਦੇ ਹੋਵੋਗੇ ਤੁਸੀਂ ..

1.ਚਮੜੀ ਦੇ ਕੈਂਸਰ ਤੋਂ ਬਚਾਅ
ਸਦਰਨ ਕਵੀਨਸਲੈਂਡ ਦੀ ਖੋਜ ਦੀ ਮੰਨੀਏ ਤਾਂ ਦਾੜ੍ਹੀ ਰੱਖਣ ਨਾਲ ਸੂਰਜ ਦੀ ਅਲਟਰਾਵਾਇਲਟ ਕਿਰਨਾਂ ਤੋਂ 95 ਫ਼ੀਸਦੀ ਤੱਕ ਬਚਾਅ ਹੁੰਦਾ ਹੈ, ਜਿਸ ਨਾਲ ਚਮੜੀ ਦੇ ਕੈਂਸਰ ਦਾ ਖ਼ਤਰਾ ਨਹੀਂ ਰਹਿੰਦਾ। ਖ਼ੋਜੀਆਂ ਨੇ ਇਸ ਨੂੰ ‘ਸਨ ਸਕਰੀਨ’ ਜਾਂ ਕੱਪੜੇ ਜਿੰਨਾ ਹੀ ਅਸਰਦਾਰ ਮੰਨਿਆ ਹੈ।

2.ਬੈਕਟੀਰੀਆ ਤੋਂ ਬਚਾਉਂਦੀ
ਓਹੀਓ ਸਟੇਟ ਬੇਕਸਨਰ ਮੈਡੀਕਲ ਸੈਂਟਰ ਦੇ ਖ਼ੋਜੀਆਂ ਦਾ ਮੰਨਣਾ ਹੈ ਕਿ ਦਾੜ੍ਹੀ ਚਮੜੀ ‘ਤੇ ਬੈਕਟੀਰੀਆ ਹਮਲੇ ਤੋਂ ਬਚਾਉਂਦੀ ਹੈ। ਜਿਸ ਨਾਲ ਮੁਹਾਸੇ, ਫੂੰਸੀ, ਦਾਗ਼ ਜਾ ਰੈਸ਼ੇਜ ਨਹੀਂ ਹੁੰਦਾ ਹੈ। ਇਸ ਨਾਲ ਚਮੜੀ, ਸੇਵਿੰਗ ਕੀਤੇ ਚਿਹਰੇ ਦੀ ਤੁਲਨਾ ਵਿੱਚ ਜ਼ਿਆਦਾ ਸਿਹਤਮੰਦ ਅਤੇ ਦਮਦਾਰ ਰਹਿੰਦੀ ਹੈ।


3.ਐਲਰਜੀ ਤੋਂ ਬਚਾਉਂਦੀ ਹੈ
ਜਿਸ ਤਰ੍ਹਾਂ ਨੱਕ ਦੇ ਬਾਲ ਨੱਕ ਵਿੱਚ ਪ੍ਰਵੇਸ਼ ਕਰਨ ਵਾਲੇ ਐਲਰਜੀ ਕਣਾਂ ਤੇ ਪ੍ਰਦੂਸ਼ਣ ਨੂੰ ਰੋਕਦੇ ਹਨ ਉਸੇ ਤਰ੍ਹਾਂ ਹੀ ਦਾੜ੍ਹੀ ਵੀ ਚਮੜੀ ‘ਤੇ ਐਲਰਜੀ ਪੈਦਾ ਕਰਨ ਵਾਲੇ ਕਣਾਂ ਜਾਂ ਪ੍ਰਦੂਸ਼ਿਤ ਤੱਤਾਂ ਨੂੰ ਪ੍ਰਵੇਸ਼ ਕਰਨ ਤੋਂ ਰੋਕਦੀ ਹੈ। ਐਲਰਜੀ ਐਂਡ ਏਸਥਮਾ(ਦਮਾ) ਸੈਂਟਰ ਆਫ਼ ਨਿਊਯਾਰਕ ਮੈਡੀਕਲ ਸੈਂਟਰ ਦੇ ਮਾਹਰਾਂ ਦਾ ਮੰਨਣਾ ਹੈ ਕਿ ਦਾੜ੍ਹੀ ਚਿਹਰੇ ‘ਤੇ ਪ੍ਰਦੂਸ਼ਣ ਦੇ ਕਣਾਂ ਨੂੰ ਪ੍ਰਵੇਸ਼ ਕਰਨ ਤੋਂ ਰੋਕਦੀ ਹੈ ਇਸ ਲਈ ਇਸ ਨੂੰ ਰੋਜ਼ ਚੰਗੀ ਤਰ੍ਹਾਂ ਸਾਫ਼ ਕਰੋ।

4.ਖਿੱਚ ਵਧਦੀ ਹੈ
ਈਵੇਲੂਸ਼ਨ ਐਂਡ ਹਿਊਮਨ ਬਿਹੇਵਿਅਰ ਜਰਨਲ ਵਿੱਚ ਛਪੀ ਖੋਜ ਦੇ ਅਨੁਸਾਰ ਇਹ ਵੀ ਮੰਨਿਆ ਗਿਆ ਹੈ ਕਿ ਦਾੜ੍ਹੀ ਵਾਲੇ ਨੌਜਵਾਨਾਂ ਦੇ ਵਿਅਕਤੀਤਵ ਤੋਂ ਉਨ੍ਹਾਂ ਦਾ ਪੁਰਸ਼ ਪਣ ਝਲਕਦਾ ਹੈ ਜਿਹੜਾ ਲੋਕਾਂ ਨੂੰ ਓਹਨਾ ਵੱਲ ਪ੍ਰਭਾਵਿਤ ਕਰਦਾ ਹੈ।

5.ਨਮੀ ਬਣੀ ਰਹਿੰਦੀ ਹੈ

ਸ਼ਾਇਦ ਤੁਹਾਨੂੰ ਨਹੀਂ ਪਤਾ ਹੋਵੇਗਾ ਪਰ ਚਮੜੀ ਵਿੱਚ ਨਮੀ ਦੀ ਜ਼ਰੂਰਤ ਪੂਰੀ ਕਰਨ ਲਈ ਆਇਲ ਗਲੈਂਡ ਹੁੰਦੇ ਹਨ ਜਿਹੜੀ ਚਮੜੀ ਨੂੰ ਨਮੀ ਦਿੰਦੇ ਰਹਿੰਦੇ ਹਨ। ਹਵਾ, ਮਿੱਟੀ ਅਤੇ ਪ੍ਰਦੂਸ਼ਣ ਨਾਲ ਚਮੜੀ ਦੀ ਨਮੀ ਖ਼ਤਮ ਹੋ ਜਾਂਦੀ ਹੈ ਜਿਸ ਦੇ ਲਈ ਦਾੜ੍ਹੀ ਸੁਰੱਖਿਆ ਦੀਵਾਰ ਦਾ ਕੰਮ ਕਰਦੀ ਹੈ। ਅਜਿਹੇ ਵਿੱਚ ਡਰਾਈ ਸਕਿਨ ਵਾਲੇ ਲੋਕਾਂ ਦੇ ਲਈ ਦਾੜ੍ਹੀ ਰੱਖਣਾ ਫ਼ਾਇਦੇਮੰਦ ਸੌਦਾ ਹੈ।

SOURCE – FATEH CHANNEL